ਯਿਰਮਿਯਾਹ 50

ਜਿਸ ਨੇ ਵੀ ਉਹਨਾਂ ਨੂੰ ਪਾਇਆ, ਉਹ ਉਹਨਾਂ ਨੂੰ ਖਾ ਗਿਆ; ਉਹਨਾਂ ਦੇ ਦੁਸ਼ਮਣਾਂ ਨੇ ਕਿਹਾ, ‘ਅਸੀਂ ਦੋਸ਼ੀ ਨਹੀਂ ਹਾਂ, ਕਿਉਂਕਿ ਉਹਨਾਂ ਨੇ ਯਾਹਵੇਹ ਦੇ ਵਿਰੁੱਧ ਪਾਪ ਕੀਤਾ, ਯਾਹਵੇਹ, ਆਪਣੇ ਪੁਰਖਿਆਂ ਦੀ ਆਸ ਹੈ।’

Jeremiah 50:7 (UKJV) All that found them have devoured them: and their adversaries said, We offend not, because they have sinned against the LORD, the habitation of justice, even the LORD, the hope of their fathers.

5ਉਹ ਸੀਯੋਨ ਦਾ ਰਸਤਾ ਪੁੱਛਣਗੇ ਅਤੇ ਉਸ ਵੱਲ ਮੂੰਹ ਕਰਨਗੇ। ਉਹ ਆਉਣਗੇ ਅਤੇ ਆਪਣੇ ਆਪ ਨੂੰ ਇੱਕ ਸਦੀਵੀ ਨੇਮ ਵਿੱਚ ਯਾਹਵੇਹ ਨਾਲ ਬੰਨ੍ਹ ਲੈਣਗੇ ਜੋ ਭੁੱਲਿਆ ਨਹੀਂ ਜਾਵੇਗਾ।

6“ਮੇਰੇ ਲੋਕ ਭੁੱਲੀਆ ਹੋਈਆਂ ਭੇਡਾਂ ਵਾਗੂੰ ਹਨ; ਉਹਨਾਂ ਦੇ ਚਰਵਾਹਿਆਂ ਨੇ ਉਹਨਾਂ ਨੂੰ ਕੁਰਾਹੇ ਪਾ ਦਿੱਤਾ ਹੈ ਅਤੇ ਉਹਨਾਂ ਨੂੰ ਪਹਾੜਾਂ ਉੱਤੇ ਘੁੰਮਣ ਲਈ ਲਿਆਇਆ ਹੈ। ਉਹ ਪਹਾੜਾਂ ਅਤੇ ਪਹਾੜੀਆਂ ਉੱਤੇ ਭਟਕਦੇ ਰਹੇ ਅਤੇ ਆਪਣੇ ਆਰਾਮ ਦੀ ਜਗ੍ਹਾ ਨੂੰ ਭੁੱਲ ਗਏ।

7ਜਿਸ ਨੇ ਵੀ ਉਹਨਾਂ ਨੂੰ ਪਾਇਆ, ਉਹ ਉਹਨਾਂ ਨੂੰ ਖਾ ਗਿਆ; ਉਹਨਾਂ ਦੇ ਦੁਸ਼ਮਣਾਂ ਨੇ ਕਿਹਾ, ‘ਅਸੀਂ ਦੋਸ਼ੀ ਨਹੀਂ ਹਾਂ, ਕਿਉਂਕਿ ਉਹਨਾਂ ਨੇ ਯਾਹਵੇਹ ਦੇ ਵਿਰੁੱਧ ਪਾਪ ਕੀਤਾ, ਯਾਹਵੇਹ, ਆਪਣੇ ਪੁਰਖਿਆਂ ਦੀ ਆਸ ਹੈ।’

8“ਬਾਬੇਲ ਤੋਂ ਭੱਜ ਜਾ; ਕਸਦੀਆਂ ਦੀ ਧਰਤੀ ਨੂੰ ਛੱਡੋ, ਅਤੇ ਇੱਜੜ ਦੀ ਅਗਵਾਈ ਕਰਨ ਵਾਲੀਆਂ ਬੱਕਰੀਆਂ ਵਰਗੇ ਬਣੋ।

9ਕਿਉਂ ਜੋ ਮੈਂ ਉੱਤਰ ਦੀ ਧਰਤੀ ਤੋਂ ਵੱਡੀਆਂ ਕੌਮਾਂ ਦਾ ਇੱਕ ਗੱਠਜੋੜ ਬਾਬੇਲ ਦੇ ਵਿਰੁੱਧ ਲਿਆਵਾਂਗਾ। ਉਹ ਉਸ ਦੇ ਵਿਰੁੱਧ ਆਪਣੀਆਂ ਪਦਵੀਆਂ ਲੈਣਗੇ, ਅਤੇ ਉਹ ਉੱਤਰ ਤੋਂ ਫੜੀ ਜਾਵੇਗੀ। ਉਹਨਾਂ ਦੇ ਤੀਰ ਨਿਪੁੰਨ ਯੋਧਿਆਂ ਵਰਗੇ ਹੋਣਗੇ ਜਿਹੜੇ ਖਾਲੀ ਹੱਥ ਨਹੀਂ ਮੁੜਦੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.