ਯਿਰਮਿਯਾਹ 50

ਉਹ ਸੀਯੋਨ ਦਾ ਰਸਤਾ ਪੁੱਛਣਗੇ ਅਤੇ ਉਸ ਵੱਲ ਮੂੰਹ ਕਰਨਗੇ। ਉਹ ਆਉਣਗੇ ਅਤੇ ਆਪਣੇ ਆਪ ਨੂੰ ਇੱਕ ਸਦੀਵੀ ਨੇਮ ਵਿੱਚ ਯਾਹਵੇਹ ਨਾਲ ਬੰਨ੍ਹ ਲੈਣਗੇ ਜੋ ਭੁੱਲਿਆ ਨਹੀਂ ਜਾਵੇਗਾ।

Jeremiah 50:5 (UKJV) They shall ask the way to Zion with their faces in that direction, saying, Come, and let us join ourselves to the LORD in a perpetual covenant that shall not be forgotten.

3ਉੱਤਰ ਤੋਂ ਇੱਕ ਕੌਮ ਉਸ ਉੱਤੇ ਹਮਲਾ ਕਰੇਗੀ ਅਤੇ ਉਸਦੀ ਧਰਤੀ ਨੂੰ ਉਜਾੜ ਦੇਵੇਗੀ। ਕੋਈ ਵੀ ਇਸ ਵਿੱਚ ਨਹੀਂ ਰਹੇਗਾ; ਲੋਕ ਅਤੇ ਜਾਨਵਰ ਦੋਵੇਂ ਭੱਜ ਜਾਣਗੇ।

4“ਉਹਨਾਂ ਦਿਨਾਂ ਵਿੱਚ, ਉਸ ਸਮੇਂ,” ਯਾਹਵੇਹ ਦਾ ਵਾਕ ਹੈ, “ਇਸਰਾਏਲ ਦੇ ਲੋਕ ਅਤੇ ਯਹੂਦਾਹ ਦੇ ਲੋਕ ਇਕੱਠੇ ਆਪਣੇ ਪਰਮੇਸ਼ਵਰ ਨੂੰ ਲੱਭਣ ਲਈ ਰੋਦੇ ਹੋਏ ਆਉਣਗੇ।

5ਉਹ ਸੀਯੋਨ ਦਾ ਰਸਤਾ ਪੁੱਛਣਗੇ ਅਤੇ ਉਸ ਵੱਲ ਮੂੰਹ ਕਰਨਗੇ। ਉਹ ਆਉਣਗੇ ਅਤੇ ਆਪਣੇ ਆਪ ਨੂੰ ਇੱਕ ਸਦੀਵੀ ਨੇਮ ਵਿੱਚ ਯਾਹਵੇਹ ਨਾਲ ਬੰਨ੍ਹ ਲੈਣਗੇ ਜੋ ਭੁੱਲਿਆ ਨਹੀਂ ਜਾਵੇਗਾ।

6“ਮੇਰੇ ਲੋਕ ਭੁੱਲੀਆ ਹੋਈਆਂ ਭੇਡਾਂ ਵਾਗੂੰ ਹਨ; ਉਹਨਾਂ ਦੇ ਚਰਵਾਹਿਆਂ ਨੇ ਉਹਨਾਂ ਨੂੰ ਕੁਰਾਹੇ ਪਾ ਦਿੱਤਾ ਹੈ ਅਤੇ ਉਹਨਾਂ ਨੂੰ ਪਹਾੜਾਂ ਉੱਤੇ ਘੁੰਮਣ ਲਈ ਲਿਆਇਆ ਹੈ। ਉਹ ਪਹਾੜਾਂ ਅਤੇ ਪਹਾੜੀਆਂ ਉੱਤੇ ਭਟਕਦੇ ਰਹੇ ਅਤੇ ਆਪਣੇ ਆਰਾਮ ਦੀ ਜਗ੍ਹਾ ਨੂੰ ਭੁੱਲ ਗਏ।

7ਜਿਸ ਨੇ ਵੀ ਉਹਨਾਂ ਨੂੰ ਪਾਇਆ, ਉਹ ਉਹਨਾਂ ਨੂੰ ਖਾ ਗਿਆ; ਉਹਨਾਂ ਦੇ ਦੁਸ਼ਮਣਾਂ ਨੇ ਕਿਹਾ, ‘ਅਸੀਂ ਦੋਸ਼ੀ ਨਹੀਂ ਹਾਂ, ਕਿਉਂਕਿ ਉਹਨਾਂ ਨੇ ਯਾਹਵੇਹ ਦੇ ਵਿਰੁੱਧ ਪਾਪ ਕੀਤਾ, ਯਾਹਵੇਹ, ਆਪਣੇ ਪੁਰਖਿਆਂ ਦੀ ਆਸ ਹੈ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.