ਯਿਰਮਿਯਾਹ 50

ਕਿਉਂ ਜੋ ਮੈਂ ਉੱਤਰ ਦੀ ਧਰਤੀ ਤੋਂ ਵੱਡੀਆਂ ਕੌਮਾਂ ਦਾ ਇੱਕ ਗੱਠਜੋੜ ਬਾਬੇਲ ਦੇ ਵਿਰੁੱਧ ਲਿਆਵਾਂਗਾ। ਉਹ ਉਸ ਦੇ ਵਿਰੁੱਧ ਆਪਣੀਆਂ ਪਦਵੀਆਂ ਲੈਣਗੇ, ਅਤੇ ਉਹ ਉੱਤਰ ਤੋਂ ਫੜੀ ਜਾਵੇਗੀ। ਉਹਨਾਂ ਦੇ ਤੀਰ ਨਿਪੁੰਨ ਯੋਧਿਆਂ ਵਰਗੇ ਹੋਣਗੇ ਜਿਹੜੇ ਖਾਲੀ ਹੱਥ ਨਹੀਂ ਮੁੜਦੇ।

Jeremiah 50:9 (UKJV) For, lo, I will raise and cause to come up against Babylon an assembly of great nations from the north country: and they shall set themselves in array against her; from thence she shall be taken: their arrows shall be as of a mighty expert man; none shall return in vain.

7ਜਿਸ ਨੇ ਵੀ ਉਹਨਾਂ ਨੂੰ ਪਾਇਆ, ਉਹ ਉਹਨਾਂ ਨੂੰ ਖਾ ਗਿਆ; ਉਹਨਾਂ ਦੇ ਦੁਸ਼ਮਣਾਂ ਨੇ ਕਿਹਾ, ‘ਅਸੀਂ ਦੋਸ਼ੀ ਨਹੀਂ ਹਾਂ, ਕਿਉਂਕਿ ਉਹਨਾਂ ਨੇ ਯਾਹਵੇਹ ਦੇ ਵਿਰੁੱਧ ਪਾਪ ਕੀਤਾ, ਯਾਹਵੇਹ, ਆਪਣੇ ਪੁਰਖਿਆਂ ਦੀ ਆਸ ਹੈ।’

8“ਬਾਬੇਲ ਤੋਂ ਭੱਜ ਜਾ; ਕਸਦੀਆਂ ਦੀ ਧਰਤੀ ਨੂੰ ਛੱਡੋ, ਅਤੇ ਇੱਜੜ ਦੀ ਅਗਵਾਈ ਕਰਨ ਵਾਲੀਆਂ ਬੱਕਰੀਆਂ ਵਰਗੇ ਬਣੋ।

9ਕਿਉਂ ਜੋ ਮੈਂ ਉੱਤਰ ਦੀ ਧਰਤੀ ਤੋਂ ਵੱਡੀਆਂ ਕੌਮਾਂ ਦਾ ਇੱਕ ਗੱਠਜੋੜ ਬਾਬੇਲ ਦੇ ਵਿਰੁੱਧ ਲਿਆਵਾਂਗਾ। ਉਹ ਉਸ ਦੇ ਵਿਰੁੱਧ ਆਪਣੀਆਂ ਪਦਵੀਆਂ ਲੈਣਗੇ, ਅਤੇ ਉਹ ਉੱਤਰ ਤੋਂ ਫੜੀ ਜਾਵੇਗੀ। ਉਹਨਾਂ ਦੇ ਤੀਰ ਨਿਪੁੰਨ ਯੋਧਿਆਂ ਵਰਗੇ ਹੋਣਗੇ ਜਿਹੜੇ ਖਾਲੀ ਹੱਥ ਨਹੀਂ ਮੁੜਦੇ।

10ਇਸ ਲਈ ਕਸਦੀ ਨੂੰ ਲੁੱਟਿਆ ਜਾਵੇਗਾ; ਸਾਰੇ ਜੋ ਉਸ ਨੂੰ ਲੁੱਟਦੇ ਹਨ, ਉਹਨਾਂ ਦਾ ਪੇਟ ਭਰਿਆ ਜਾਵੇਗਾ,” ਯਾਹਵੇਹ ਦਾ ਵਾਕ ਹੈ।

11“ਭਾਵੇਂ ਤੁਸੀਂ ਅਨੰਦ ਹੋਵੋ, ਭਾਵੇਂ ਤੁਸੀਂ ਮਨਾਓ, ਹੇ ਮੇਰੀ ਮਿਲਖ਼ ਨੂੰ ਲੁੱਟਣ ਵਾਲਿਓ! ਭਾਵੇਂ ਤੁਸੀਂ ਘਾਹ ਉੱਤੇ ਵੱਛੀ ਵਾਂਗੂੰ ਮਸਤ ਹੋ, ਅਤੇ ਸਾਨ੍ਹ ਘੋੜੇ ਵਾਂਗੂੰ ਹਿਣਕੋ

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.