ਯਿਰਮਿਯਾਹ 50

“ਭਾਵੇਂ ਤੁਸੀਂ ਅਨੰਦ ਹੋਵੋ, ਭਾਵੇਂ ਤੁਸੀਂ ਮਨਾਓ, ਹੇ ਮੇਰੀ ਮਿਲਖ਼ ਨੂੰ ਲੁੱਟਣ ਵਾਲਿਓ! ਭਾਵੇਂ ਤੁਸੀਂ ਘਾਹ ਉੱਤੇ ਵੱਛੀ ਵਾਂਗੂੰ ਮਸਤ ਹੋ, ਅਤੇ ਸਾਨ੍ਹ ਘੋੜੇ ਵਾਂਗੂੰ ਹਿਣਕੋ

Jeremiah 50:11 (UKJV) Because all of you were glad, because all of you rejoiced, O all of you destroyers of mine heritage, because all of you are grown fat as the heifer at grass, and bellow as bulls;

9ਕਿਉਂ ਜੋ ਮੈਂ ਉੱਤਰ ਦੀ ਧਰਤੀ ਤੋਂ ਵੱਡੀਆਂ ਕੌਮਾਂ ਦਾ ਇੱਕ ਗੱਠਜੋੜ ਬਾਬੇਲ ਦੇ ਵਿਰੁੱਧ ਲਿਆਵਾਂਗਾ। ਉਹ ਉਸ ਦੇ ਵਿਰੁੱਧ ਆਪਣੀਆਂ ਪਦਵੀਆਂ ਲੈਣਗੇ, ਅਤੇ ਉਹ ਉੱਤਰ ਤੋਂ ਫੜੀ ਜਾਵੇਗੀ। ਉਹਨਾਂ ਦੇ ਤੀਰ ਨਿਪੁੰਨ ਯੋਧਿਆਂ ਵਰਗੇ ਹੋਣਗੇ ਜਿਹੜੇ ਖਾਲੀ ਹੱਥ ਨਹੀਂ ਮੁੜਦੇ।

10ਇਸ ਲਈ ਕਸਦੀ ਨੂੰ ਲੁੱਟਿਆ ਜਾਵੇਗਾ; ਸਾਰੇ ਜੋ ਉਸ ਨੂੰ ਲੁੱਟਦੇ ਹਨ, ਉਹਨਾਂ ਦਾ ਪੇਟ ਭਰਿਆ ਜਾਵੇਗਾ,” ਯਾਹਵੇਹ ਦਾ ਵਾਕ ਹੈ।

11“ਭਾਵੇਂ ਤੁਸੀਂ ਅਨੰਦ ਹੋਵੋ, ਭਾਵੇਂ ਤੁਸੀਂ ਮਨਾਓ, ਹੇ ਮੇਰੀ ਮਿਲਖ਼ ਨੂੰ ਲੁੱਟਣ ਵਾਲਿਓ! ਭਾਵੇਂ ਤੁਸੀਂ ਘਾਹ ਉੱਤੇ ਵੱਛੀ ਵਾਂਗੂੰ ਮਸਤ ਹੋ, ਅਤੇ ਸਾਨ੍ਹ ਘੋੜੇ ਵਾਂਗੂੰ ਹਿਣਕੋ

12ਤੁਹਾਡੀ ਮਾਂ ਬਹੁਤ ਸ਼ਰਮਿੰਦਾ ਹੋਵੇਗੀ; ਜਿਸ ਨੇ ਤੈਨੂੰ ਜਨਮ ਦਿੱਤਾ ਹੈ, ਉਹ ਬੇਇੱਜ਼ਤ ਹੋਵੇਗੀ। ਉਹ ਕੌਮਾਂ ਵਿੱਚੋਂ ਸਭ ਤੋਂ ਛੋਟੀ ਹੋਵੇਗੀ, ਇੱਕ ਉਜਾੜ, ਇੱਕ ਸੁੱਕੀ ਧਰਤੀ, ਇੱਕ ਮਾਰੂਥਲ ਵਾਂਗ।

13ਯਾਹਵੇਹ ਦੇ ਕ੍ਰੋਧ ਦੇ ਕਾਰਨ ਉਹ ਆਬਾਦ ਨਹੀਂ ਹੋਵੇਗੀ ਪਰ ਪੂਰੀ ਤਰ੍ਹਾਂ ਵਿਰਾਨ ਹੋ ਜਾਵੇਗੀ। ਬਾਬੇਲ ਵਿੱਚੋਂ ਲੰਘਣ ਵਾਲੇ ਸਾਰੇ ਘਬਰਾ ਜਾਣਗੇ; ਉਹ ਉਸਦੇ ਸਾਰੇ ਜ਼ਖਮਾਂ ਦੇ ਕਾਰਨ ਮਖੌਲ ਕਰਨਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.