8“ਬਾਬੇਲ ਤੋਂ ਭੱਜ ਜਾ; ਕਸਦੀਆਂ ਦੀ ਧਰਤੀ ਨੂੰ ਛੱਡੋ, ਅਤੇ ਇੱਜੜ ਦੀ ਅਗਵਾਈ ਕਰਨ ਵਾਲੀਆਂ ਬੱਕਰੀਆਂ ਵਰਗੇ ਬਣੋ।
9ਕਿਉਂ ਜੋ ਮੈਂ ਉੱਤਰ ਦੀ ਧਰਤੀ ਤੋਂ ਵੱਡੀਆਂ ਕੌਮਾਂ ਦਾ ਇੱਕ ਗੱਠਜੋੜ ਬਾਬੇਲ ਦੇ ਵਿਰੁੱਧ ਲਿਆਵਾਂਗਾ। ਉਹ ਉਸ ਦੇ ਵਿਰੁੱਧ ਆਪਣੀਆਂ ਪਦਵੀਆਂ ਲੈਣਗੇ, ਅਤੇ ਉਹ ਉੱਤਰ ਤੋਂ ਫੜੀ ਜਾਵੇਗੀ। ਉਹਨਾਂ ਦੇ ਤੀਰ ਨਿਪੁੰਨ ਯੋਧਿਆਂ ਵਰਗੇ ਹੋਣਗੇ ਜਿਹੜੇ ਖਾਲੀ ਹੱਥ ਨਹੀਂ ਮੁੜਦੇ।
10ਇਸ ਲਈ ਕਸਦੀ ਨੂੰ ਲੁੱਟਿਆ ਜਾਵੇਗਾ; ਸਾਰੇ ਜੋ ਉਸ ਨੂੰ ਲੁੱਟਦੇ ਹਨ, ਉਹਨਾਂ ਦਾ ਪੇਟ ਭਰਿਆ ਜਾਵੇਗਾ,” ਯਾਹਵੇਹ ਦਾ ਵਾਕ ਹੈ।
11“ਭਾਵੇਂ ਤੁਸੀਂ ਅਨੰਦ ਹੋਵੋ, ਭਾਵੇਂ ਤੁਸੀਂ ਮਨਾਓ, ਹੇ ਮੇਰੀ ਮਿਲਖ਼ ਨੂੰ ਲੁੱਟਣ ਵਾਲਿਓ! ਭਾਵੇਂ ਤੁਸੀਂ ਘਾਹ ਉੱਤੇ ਵੱਛੀ ਵਾਂਗੂੰ ਮਸਤ ਹੋ, ਅਤੇ ਸਾਨ੍ਹ ਘੋੜੇ ਵਾਂਗੂੰ ਹਿਣਕੋ
12ਤੁਹਾਡੀ ਮਾਂ ਬਹੁਤ ਸ਼ਰਮਿੰਦਾ ਹੋਵੇਗੀ; ਜਿਸ ਨੇ ਤੈਨੂੰ ਜਨਮ ਦਿੱਤਾ ਹੈ, ਉਹ ਬੇਇੱਜ਼ਤ ਹੋਵੇਗੀ। ਉਹ ਕੌਮਾਂ ਵਿੱਚੋਂ ਸਭ ਤੋਂ ਛੋਟੀ ਹੋਵੇਗੀ, ਇੱਕ ਉਜਾੜ, ਇੱਕ ਸੁੱਕੀ ਧਰਤੀ, ਇੱਕ ਮਾਰੂਥਲ ਵਾਂਗ।