10ਇਸ ਲਈ ਕਸਦੀ ਨੂੰ ਲੁੱਟਿਆ ਜਾਵੇਗਾ; ਸਾਰੇ ਜੋ ਉਸ ਨੂੰ ਲੁੱਟਦੇ ਹਨ, ਉਹਨਾਂ ਦਾ ਪੇਟ ਭਰਿਆ ਜਾਵੇਗਾ,” ਯਾਹਵੇਹ ਦਾ ਵਾਕ ਹੈ।
11“ਭਾਵੇਂ ਤੁਸੀਂ ਅਨੰਦ ਹੋਵੋ, ਭਾਵੇਂ ਤੁਸੀਂ ਮਨਾਓ, ਹੇ ਮੇਰੀ ਮਿਲਖ਼ ਨੂੰ ਲੁੱਟਣ ਵਾਲਿਓ! ਭਾਵੇਂ ਤੁਸੀਂ ਘਾਹ ਉੱਤੇ ਵੱਛੀ ਵਾਂਗੂੰ ਮਸਤ ਹੋ, ਅਤੇ ਸਾਨ੍ਹ ਘੋੜੇ ਵਾਂਗੂੰ ਹਿਣਕੋ
12ਤੁਹਾਡੀ ਮਾਂ ਬਹੁਤ ਸ਼ਰਮਿੰਦਾ ਹੋਵੇਗੀ; ਜਿਸ ਨੇ ਤੈਨੂੰ ਜਨਮ ਦਿੱਤਾ ਹੈ, ਉਹ ਬੇਇੱਜ਼ਤ ਹੋਵੇਗੀ। ਉਹ ਕੌਮਾਂ ਵਿੱਚੋਂ ਸਭ ਤੋਂ ਛੋਟੀ ਹੋਵੇਗੀ, ਇੱਕ ਉਜਾੜ, ਇੱਕ ਸੁੱਕੀ ਧਰਤੀ, ਇੱਕ ਮਾਰੂਥਲ ਵਾਂਗ।
13ਯਾਹਵੇਹ ਦੇ ਕ੍ਰੋਧ ਦੇ ਕਾਰਨ ਉਹ ਆਬਾਦ ਨਹੀਂ ਹੋਵੇਗੀ ਪਰ ਪੂਰੀ ਤਰ੍ਹਾਂ ਵਿਰਾਨ ਹੋ ਜਾਵੇਗੀ। ਬਾਬੇਲ ਵਿੱਚੋਂ ਲੰਘਣ ਵਾਲੇ ਸਾਰੇ ਘਬਰਾ ਜਾਣਗੇ; ਉਹ ਉਸਦੇ ਸਾਰੇ ਜ਼ਖਮਾਂ ਦੇ ਕਾਰਨ ਮਖੌਲ ਕਰਨਗੇ।
14“ਬਾਬੇਲ ਦੇ ਆਲੇ-ਦੁਆਲੇ ਆਪਣੀਆਂ ਸਥਿਤੀਆਂ ਸੰਭਾਲੋ, ਤੁਸੀਂ ਸਾਰੇ ਜਿਹੜੇ ਧਣੁੱਖ ਚਲਾਉਂਦੇ ਹੋ, ਉਹ ਦੇ ਉੱਤੇ ਚਲਾਓ ਅਤੇ ਤੀਰਾਂ ਦਾ ਸਰਫ਼ਾ ਨਾ ਕਰੋ, ਕਿਉਂਕਿ ਉਸਨੇ ਯਾਹਵੇਹ ਦੇ ਵਿਰੁੱਧ ਪਾਪ ਕੀਤਾ ਹੈ।