ਯਿਰਮਿਯਾਹ 51

ਬਾਬੇਲ ਦੀਆਂ ਕੰਧਾਂ ਉੱਤੇ ਇੱਕ ਝੰਡਾ ਚੁੱਕੋ! ਪਹਿਰੇਦਾਰ ਨੂੰ ਮਜ਼ਬੂਤ ਕਰੋ, ਚੌਕੀਦਾਰ ਨੂੰ ਠਹਿਰਾਓ, ਘਾਤ ਲਗਾਓ! ਯਾਹਵੇਹ ਆਪਣੇ ਮਕਸਦ ਨੂੰ ਅਤੇ ਬਾਬੇਲ ਦੇ ਲੋਕਾਂ ਦੇ ਵਿਰੁੱਧ ਆਪਣਾ ਫ਼ਰਮਾਨ ਪੂਰਾ ਕਰੇਗਾ।

Jeremiah 51:12 (UKJV) Set up the standard upon the walls of Babylon, make the watch strong, set up the watchmen, prepare the ambushes: for the LORD has both devised and done that which he spoke against the inhabitants of Babylon.

10“ ‘ਯਾਹਵੇਹ ਨੇ ਸਾਨੂੰ ਸਹੀ ਠਹਿਰਾਇਆ ਹੈ; ਆਓ, ਅਸੀਂ ਸੀਯੋਨ ਵਿੱਚ ਦੱਸੀਏ ਸਾਡੇ ਪਰਮੇਸ਼ਵਰ ਨੇ ਕੀ ਕੀਤਾ ਹੈ।’

11“ਤੀਰਾਂ ਨੂੰ ਤਿੱਖਾ ਕਰੋ, ਢਾਲ ਚੁੱਕੋ! ਯਾਹਵੇਹ ਨੇ ਮਾਦੀਆਂ ਦੇ ਰਾਜਿਆਂ ਨੂੰ ਭੜਕਾਇਆ ਹੈ, ਕਿਉਂਕਿ ਉਸਦਾ ਮਕਸਦ ਬਾਬੇਲ ਨੂੰ ਤਬਾਹ ਕਰਨਾ ਹੈ। ਯਾਹਵੇਹ ਬਦਲਾ ਲਵੇਗਾ, ਆਪਣੀ ਹੈਕਲ ਦਾ ਬਦਲਾ ਲਵੇਗਾ।

12ਬਾਬੇਲ ਦੀਆਂ ਕੰਧਾਂ ਉੱਤੇ ਇੱਕ ਝੰਡਾ ਚੁੱਕੋ! ਪਹਿਰੇਦਾਰ ਨੂੰ ਮਜ਼ਬੂਤ ਕਰੋ, ਚੌਕੀਦਾਰ ਨੂੰ ਠਹਿਰਾਓ, ਘਾਤ ਲਗਾਓ! ਯਾਹਵੇਹ ਆਪਣੇ ਮਕਸਦ ਨੂੰ ਅਤੇ ਬਾਬੇਲ ਦੇ ਲੋਕਾਂ ਦੇ ਵਿਰੁੱਧ ਆਪਣਾ ਫ਼ਰਮਾਨ ਪੂਰਾ ਕਰੇਗਾ।

13ਤੂੰ ਜਿਹੜੀ ਬਹੁਤੇ ਪਾਣੀਆਂ ਦੇ ਕੋਲ ਰਹਿੰਦੇ ਹੋ ਅਤੇ ਧਨ ਨਾਲ ਭਰਪੂਰ ਹੈ, ਤੇਰਾ ਅੰਤ ਆ ਗਿਆ ਹੈ, ਤੁਹਾਡੇ ਨਾਸ ਹੋਣ ਦਾ ਸਮਾਂ ਆ ਗਿਆ ਹੈ।

14ਸਰਬਸ਼ਕਤੀਮਾਨ ਯਾਹਵੇਹ ਨੇ ਆਪਣੇ ਆਪ ਦੀ ਸਹੁੰ ਖਾਧੀ ਹੈ: ਮੈਂ ਤੈਨੂੰ ਜ਼ਰੂਰ ਟਿੱਡੀਆਂ ਦੇ ਝੁੰਡ ਵਾਂਗ ਫੌਜਾਂ ਨਾਲ ਭਰ ਦਿਆਂਗਾ, ਅਤੇ ਉਹ ਤੁਹਾਡੇ ਉੱਤੇ ਜਿੱਤ ਦੇ ਜੈਕਾਰੇ ਲਾਉਂਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.