ਯਿਰਮਿਯਾਹ 51

“ਤੀਰਾਂ ਨੂੰ ਤਿੱਖਾ ਕਰੋ, ਢਾਲ ਚੁੱਕੋ! ਯਾਹਵੇਹ ਨੇ ਮਾਦੀਆਂ ਦੇ ਰਾਜਿਆਂ ਨੂੰ ਭੜਕਾਇਆ ਹੈ, ਕਿਉਂਕਿ ਉਸਦਾ ਮਕਸਦ ਬਾਬੇਲ ਨੂੰ ਤਬਾਹ ਕਰਨਾ ਹੈ। ਯਾਹਵੇਹ ਬਦਲਾ ਲਵੇਗਾ, ਆਪਣੀ ਹੈਕਲ ਦਾ ਬਦਲਾ ਲਵੇਗਾ।

Jeremiah 51:11 (UKJV) Make bright the arrows; gather the shields: the LORD has raised up the spirit of the kings of the Medes: for his device is against Babylon, to destroy it; because it is the vengeance of the LORD, the vengeance of his temple.

9“ ‘ਅਸੀਂ ਬਾਬੇਲ ਨੂੰ ਚੰਗਾ ਕਰ ਦਿੰਦੇ, ਪਰ ਉਹ ਚੰਗੀ ਨਹੀਂ ਹੋ ਸਕਦੀ; ਆਓ ਅਸੀਂ ਉਸ ਨੂੰ ਛੱਡ ਦੇਈਏ ਅਤੇ ਹਰ ਇੱਕ ਆਪੋ-ਆਪਣੀ ਧਰਤੀ ਨੂੰ ਚੱਲੀਏ, ਕਿਉਂਕਿ ਉਹ ਦਾ ਨਿਆਂ ਅਕਾਸ਼ ਤੱਕ ਪਹੁੰਚਦਾ ਹੈ, ਇਹ ਅਕਾਸ਼ ਵਾਂਙੁ ਉੱਚਾ ਉੱਠਦਾ ਹੈ।’

10“ ‘ਯਾਹਵੇਹ ਨੇ ਸਾਨੂੰ ਸਹੀ ਠਹਿਰਾਇਆ ਹੈ; ਆਓ, ਅਸੀਂ ਸੀਯੋਨ ਵਿੱਚ ਦੱਸੀਏ ਸਾਡੇ ਪਰਮੇਸ਼ਵਰ ਨੇ ਕੀ ਕੀਤਾ ਹੈ।’

11“ਤੀਰਾਂ ਨੂੰ ਤਿੱਖਾ ਕਰੋ, ਢਾਲ ਚੁੱਕੋ! ਯਾਹਵੇਹ ਨੇ ਮਾਦੀਆਂ ਦੇ ਰਾਜਿਆਂ ਨੂੰ ਭੜਕਾਇਆ ਹੈ, ਕਿਉਂਕਿ ਉਸਦਾ ਮਕਸਦ ਬਾਬੇਲ ਨੂੰ ਤਬਾਹ ਕਰਨਾ ਹੈ। ਯਾਹਵੇਹ ਬਦਲਾ ਲਵੇਗਾ, ਆਪਣੀ ਹੈਕਲ ਦਾ ਬਦਲਾ ਲਵੇਗਾ।

12ਬਾਬੇਲ ਦੀਆਂ ਕੰਧਾਂ ਉੱਤੇ ਇੱਕ ਝੰਡਾ ਚੁੱਕੋ! ਪਹਿਰੇਦਾਰ ਨੂੰ ਮਜ਼ਬੂਤ ਕਰੋ, ਚੌਕੀਦਾਰ ਨੂੰ ਠਹਿਰਾਓ, ਘਾਤ ਲਗਾਓ! ਯਾਹਵੇਹ ਆਪਣੇ ਮਕਸਦ ਨੂੰ ਅਤੇ ਬਾਬੇਲ ਦੇ ਲੋਕਾਂ ਦੇ ਵਿਰੁੱਧ ਆਪਣਾ ਫ਼ਰਮਾਨ ਪੂਰਾ ਕਰੇਗਾ।

13ਤੂੰ ਜਿਹੜੀ ਬਹੁਤੇ ਪਾਣੀਆਂ ਦੇ ਕੋਲ ਰਹਿੰਦੇ ਹੋ ਅਤੇ ਧਨ ਨਾਲ ਭਰਪੂਰ ਹੈ, ਤੇਰਾ ਅੰਤ ਆ ਗਿਆ ਹੈ, ਤੁਹਾਡੇ ਨਾਸ ਹੋਣ ਦਾ ਸਮਾਂ ਆ ਗਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.