11“ਤੀਰਾਂ ਨੂੰ ਤਿੱਖਾ ਕਰੋ, ਢਾਲ ਚੁੱਕੋ! ਯਾਹਵੇਹ ਨੇ ਮਾਦੀਆਂ ਦੇ ਰਾਜਿਆਂ ਨੂੰ ਭੜਕਾਇਆ ਹੈ, ਕਿਉਂਕਿ ਉਸਦਾ ਮਕਸਦ ਬਾਬੇਲ ਨੂੰ ਤਬਾਹ ਕਰਨਾ ਹੈ। ਯਾਹਵੇਹ ਬਦਲਾ ਲਵੇਗਾ, ਆਪਣੀ ਹੈਕਲ ਦਾ ਬਦਲਾ ਲਵੇਗਾ।
12ਬਾਬੇਲ ਦੀਆਂ ਕੰਧਾਂ ਉੱਤੇ ਇੱਕ ਝੰਡਾ ਚੁੱਕੋ! ਪਹਿਰੇਦਾਰ ਨੂੰ ਮਜ਼ਬੂਤ ਕਰੋ, ਚੌਕੀਦਾਰ ਨੂੰ ਠਹਿਰਾਓ, ਘਾਤ ਲਗਾਓ! ਯਾਹਵੇਹ ਆਪਣੇ ਮਕਸਦ ਨੂੰ ਅਤੇ ਬਾਬੇਲ ਦੇ ਲੋਕਾਂ ਦੇ ਵਿਰੁੱਧ ਆਪਣਾ ਫ਼ਰਮਾਨ ਪੂਰਾ ਕਰੇਗਾ।
13ਤੂੰ ਜਿਹੜੀ ਬਹੁਤੇ ਪਾਣੀਆਂ ਦੇ ਕੋਲ ਰਹਿੰਦੇ ਹੋ ਅਤੇ ਧਨ ਨਾਲ ਭਰਪੂਰ ਹੈ, ਤੇਰਾ ਅੰਤ ਆ ਗਿਆ ਹੈ, ਤੁਹਾਡੇ ਨਾਸ ਹੋਣ ਦਾ ਸਮਾਂ ਆ ਗਿਆ ਹੈ।
14ਸਰਬਸ਼ਕਤੀਮਾਨ ਯਾਹਵੇਹ ਨੇ ਆਪਣੇ ਆਪ ਦੀ ਸਹੁੰ ਖਾਧੀ ਹੈ: ਮੈਂ ਤੈਨੂੰ ਜ਼ਰੂਰ ਟਿੱਡੀਆਂ ਦੇ ਝੁੰਡ ਵਾਂਗ ਫੌਜਾਂ ਨਾਲ ਭਰ ਦਿਆਂਗਾ, ਅਤੇ ਉਹ ਤੁਹਾਡੇ ਉੱਤੇ ਜਿੱਤ ਦੇ ਜੈਕਾਰੇ ਲਾਉਂਣਗੇ।
15“ਉਸ ਨੇ ਧਰਤੀ ਨੂੰ ਆਪਣੀ ਸ਼ਕਤੀ ਨਾਲ ਬਣਾਇਆ; ਉਸ ਨੇ ਆਪਣੀ ਬੁੱਧ ਨਾਲ ਸੰਸਾਰ ਦੀ ਸਥਾਪਨਾ ਕੀਤੀ ਅਤੇ ਆਪਣੀ ਸਮਝ ਨਾਲ ਅਕਾਸ਼ ਨੂੰ ਤਾਣਿਆ।