24ਯਾਹਵੇਹ ਆਖਦਾ ਹੈ, “ਮੈਂ ਉਹਨਾਂ ਨੂੰ ਭੋਹ ਵਾਂਗੂੰ ਖਿਲਾਰ ਦਿਆਂਗਾ, ਜਿਹੜਾ ਉਜਾੜ ਦੀ ਹਵਾ ਨਾਲ ਉੱਡਦਾ ਫਿਰਦਾ ਹੈ।
25ਇਹ ਤੁਹਾਡਾ ਗੁਣ ਹੈ, ਮੇਰੇ ਵੱਲੋਂ ਤੇਰਾ ਮਿਣਿਆ ਹੋਇਆ ਭਾਗ, ਯਾਹਵੇਹ ਦਾ ਵਾਕ ਹੈ, ਕਿਉਂ ਜੋ ਤੂੰ ਮੈਨੂੰ ਵਿਸਾਰ ਦਿੱਤਾ, ਅਤੇ ਝੂਠ ਉੱਤੇ ਭਰੋਸਾ ਕੀਤਾ।
26ਮੈਂ ਤੇਰੇ ਮੂੰਹ ਉੱਤੇ ਤੇਰੀਆਂ ਲਕੀਰਾਂ ਪੁੱਟਾਂਗਾ ਤਾਂ ਜੋ ਤੇਰੀ ਲਾਜ ਦਿਖਾਈ ਦੇਵੇ,
27ਤੇਰਾ ਵਿਭਚਾਰ ਅਤੇ ਕਾਮਨਾਤਮਕ ਗੁਆਂਢੀਆਂ, ਤੇਰੀ ਬੇਸ਼ਰਮ ਵੇਸਵਾਗਮਨੀ! ਮੈਂ ਪਹਾੜੀਆਂ ਅਤੇ ਖੇਤਾਂ ਵਿੱਚ ਤੇਰੇ ਘਿਣਾਉਣੇ ਕੰਮ ਵੇਖੇ ਹਨ। ਹੇ ਯੇਰੂਸ਼ਲੇਮ, ਤੇਰੇ ਉੱਤੇ ਹਾਏ! ਤੁਸੀਂ ਕਦੋਂ ਤੱਕ ਅਸ਼ੁੱਧ ਰਹੋਗੇ?”