ਯਿਰਮਿਯਾਹ 19

ਇਹ ਉਹ ਹੈ ਜੋ ਯਾਹਵੇਹ ਆਖਦਾ ਹੈ: “ਜਾ ਅਤੇ ਘੁਮਿਆਰ ਤੋਂ ਇੱਕ ਮਿੱਟੀ ਦਾ ਘੜਾ ਖਰੀਦ। ਨਾਲੇ ਲੋਕਾਂ ਦੇ ਬਜ਼ੁਰਗਾਂ ਅਤੇ ਜਾਜਕਾਂ ਦੇ ਬਜ਼ੁਰਗਾਂ ਨੂੰ ਵੀ ਲੈ

Jeremiah 19:1 (UKJV) Thus says the LORD, Go and get a potter's earthen bottle, and take of the ancients of the people, and of the ancients of the priests;

1ਇਹ ਉਹ ਹੈ ਜੋ ਯਾਹਵੇਹ ਆਖਦਾ ਹੈ: “ਜਾ ਅਤੇ ਘੁਮਿਆਰ ਤੋਂ ਇੱਕ ਮਿੱਟੀ ਦਾ ਘੜਾ ਖਰੀਦ। ਨਾਲੇ ਲੋਕਾਂ ਦੇ ਬਜ਼ੁਰਗਾਂ ਅਤੇ ਜਾਜਕਾਂ ਦੇ ਬਜ਼ੁਰਗਾਂ ਨੂੰ ਵੀ ਲੈ

2ਅਤੇ ਬੇਨ-ਹਿੰਨੋਮ ਦੀ ਵਾਦੀ ਵਿੱਚ ਨਿੱਕਲ ਜਾ ਜਿਹੜੀ ਠੀਕਰੀਆਂ ਦੇ ਫਾਟਕ ਦੇ ਬੂਹੇ ਦੇ ਕੋਲ ਹੈ। ਉੱਥੇ ਉਹਨਾਂ ਗੱਲਾਂ ਨੂੰ ਬੋਲ ਜਿਹੜੀਆਂ ਮੈਂ ਤੈਨੂੰ ਦੱਸਾਂਗਾ,

3ਅਤੇ ਆਖਣਾ, ‘ਯਹੂਦਾਹ ਦੇ ਰਾਜੇ ਅਤੇ ਯੇਰੂਸ਼ਲੇਮ ਦੇ ਲੋਕੋ, ਪਰਮੇਸ਼ਵਰ ਦਾ ਬਚਨ ਸੁਣੋ। ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ ਇਹੀ ਆਖਦਾ ਹੈ: ਸੁਣੋ! ਮੈਂ ਇਸ ਜਗ੍ਹਾ ਤੇ ਇੱਕ ਅਜਿਹੀ ਤਬਾਹੀ ਲਿਆਉਣ ਜਾ ਰਿਹਾ ਹਾਂ ਜਿਸ ਨੂੰ ਸੁਣਨ ਵਾਲੇ ਹਰ ਵਿਅਕਤੀ ਦੇ ਕੰਨ ਝੁਣਝੁਣਾ ਜਾਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.