10ਇਸ ਸਭ ਦੇ ਬਾਵਜੂਦ, ਉਸਦੀ ਬੇਵਫ਼ਾ ਭੈਣ ਯਹੂਦਾਹ ਮੇਰੇ ਕੋਲ ਆਪਣੇ ਪੂਰੇ ਦਿਲ ਨਾਲ ਵਾਪਸ ਨਾ ਆਈ ਪਰ ਸਿਰਫ ਦਿਖਾਵਾ ਕੀਤਾ,” ਯਾਹਵੇਹ ਦਾ ਵਾਕ ਹੈ।
11ਯਾਹਵੇਹ ਨੇ ਮੈਨੂੰ ਕਿਹਾ, “ਬੇਪਰਤੀਤ ਇਸਰਾਏਲ, ਬੇਵਫ਼ਾ ਯਹੂਦਾਹ ਨਾਲੋਂ ਵੱਧ ਧਰਮੀ ਹੈ।
12ਜਾ, ਉੱਤਰ ਵੱਲ ਇਹਨਾਂ ਗੱਲਾਂ ਦਾ ਸੰਦੇਸ਼ ਸੁਣਾ: “ ‘ਵਾਪਸ ਆ, ਬੇਪਰਤੀਤ ਇਸਰਾਏਲ,’ ਯਾਹਵੇਹ ਦਾ ਵਾਕ ਹੈ, ‘ਮੈਂ ਅੱਗੇ ਤੋਂ ਤੇਰੇ ਵੱਲ ਮੂੰਹ ਨਹੀਂ ਕਰਾਂਗਾ, ਕਿਉਂਕਿ ਮੈਂ ਵਫ਼ਾਦਾਰ ਹਾਂ।’ ਯਾਹਵੇਹ ਦਾ ਵਾਕ ਹੈ, ‘ਮੈਂ ਸਦਾ ਲਈ ਗੁੱਸੇ ਨਹੀਂ ਹੋਵਾਂਗਾ।
13ਸਿਰਫ ਆਪਣਾ ਗੁਨਾਹ ਕਬੂਲ ਕਰ ਲੈ, ਕਿ ਤੂੰ ਆਪਣੇ ਯਾਹਵੇਹ ਪਰਮੇਸ਼ਵਰ ਦੇ ਵਿਰੁੱਧ ਬਗਾਵਤ ਕੀਤੀ ਹੈ, ਅਤੇ ਤੂੰ ਆਪਣੀਆਂ ਮਿਹਰਬਾਨੀਆਂ ਨੂੰ ਓਪਰਿਆਂ ਲਈ, ਹਰ ਹਰੇ ਰੁੱਖ ਦੇ ਹੇਠ ਖਿਲਾਰਿਆ,’ ” ਅਤੇ ਮੇਰੇ ਹੁਕਮਾਂ ਨੂੰ ਨਹੀਂ ਮੰਨਿਆ ਯਾਹਵੇਹ ਦਾ ਵਾਕ ਹੈ।
14“ਵਾਪਸ ਆਓ, ਬੇਪਰਵਾਹ ਲੋਕੋ,” ਯਾਹਵੇਹ ਦਾ ਵਾਕ ਹੈ, “ਕਿਉਂਕਿ ਮੈਂ ਤੁਹਾਡਾ ਪਤੀ ਹਾਂ। ਮੈਂ ਤੈਨੂੰ ਚੁਣਾਂਗਾ ਹਰ ਸ਼ਹਿਰ ਵਿੱਚੋਂ ਇੱਕ ਅਤੇ ਹਰ ਗੋਤ ਵਿੱਚੋਂ ਇੱਕ ਅਤੇ ਤੁਹਾਨੂੰ ਸੀਯੋਨ ਵਿੱਚ ਲਿਆਵਾਂਗਾ।