ਯਿਰਮਿਯਾਹ 3

ਸਿਰਫ ਆਪਣਾ ਗੁਨਾਹ ਕਬੂਲ ਕਰ ਲੈ, ਕਿ ਤੂੰ ਆਪਣੇ ਯਾਹਵੇਹ ਪਰਮੇਸ਼ਵਰ ਦੇ ਵਿਰੁੱਧ ਬਗਾਵਤ ਕੀਤੀ ਹੈ, ਅਤੇ ਤੂੰ ਆਪਣੀਆਂ ਮਿਹਰਬਾਨੀਆਂ ਨੂੰ ਓਪਰਿਆਂ ਲਈ, ਹਰ ਹਰੇ ਰੁੱਖ ਦੇ ਹੇਠ ਖਿਲਾਰਿਆ,’ ” ਅਤੇ ਮੇਰੇ ਹੁਕਮਾਂ ਨੂੰ ਨਹੀਂ ਮੰਨਿਆ ਯਾਹਵੇਹ ਦਾ ਵਾਕ ਹੈ।

Jeremiah 3:13 (UKJV) Only acknowledge yours iniquity, that you have transgressed against the LORD your God, and have scattered your ways to the strangers under every green tree, and all of you have not obeyed my voice, says the LORD.

11ਯਾਹਵੇਹ ਨੇ ਮੈਨੂੰ ਕਿਹਾ, “ਬੇਪਰਤੀਤ ਇਸਰਾਏਲ, ਬੇਵਫ਼ਾ ਯਹੂਦਾਹ ਨਾਲੋਂ ਵੱਧ ਧਰਮੀ ਹੈ।

12ਜਾ, ਉੱਤਰ ਵੱਲ ਇਹਨਾਂ ਗੱਲਾਂ ਦਾ ਸੰਦੇਸ਼ ਸੁਣਾ: “ ‘ਵਾਪਸ ਆ, ਬੇਪਰਤੀਤ ਇਸਰਾਏਲ,’ ਯਾਹਵੇਹ ਦਾ ਵਾਕ ਹੈ, ‘ਮੈਂ ਅੱਗੇ ਤੋਂ ਤੇਰੇ ਵੱਲ ਮੂੰਹ ਨਹੀਂ ਕਰਾਂਗਾ, ਕਿਉਂਕਿ ਮੈਂ ਵਫ਼ਾਦਾਰ ਹਾਂ।’ ਯਾਹਵੇਹ ਦਾ ਵਾਕ ਹੈ, ‘ਮੈਂ ਸਦਾ ਲਈ ਗੁੱਸੇ ਨਹੀਂ ਹੋਵਾਂਗਾ।

13ਸਿਰਫ ਆਪਣਾ ਗੁਨਾਹ ਕਬੂਲ ਕਰ ਲੈ, ਕਿ ਤੂੰ ਆਪਣੇ ਯਾਹਵੇਹ ਪਰਮੇਸ਼ਵਰ ਦੇ ਵਿਰੁੱਧ ਬਗਾਵਤ ਕੀਤੀ ਹੈ, ਅਤੇ ਤੂੰ ਆਪਣੀਆਂ ਮਿਹਰਬਾਨੀਆਂ ਨੂੰ ਓਪਰਿਆਂ ਲਈ, ਹਰ ਹਰੇ ਰੁੱਖ ਦੇ ਹੇਠ ਖਿਲਾਰਿਆ,’ ” ਅਤੇ ਮੇਰੇ ਹੁਕਮਾਂ ਨੂੰ ਨਹੀਂ ਮੰਨਿਆ ਯਾਹਵੇਹ ਦਾ ਵਾਕ ਹੈ।

14“ਵਾਪਸ ਆਓ, ਬੇਪਰਵਾਹ ਲੋਕੋ,” ਯਾਹਵੇਹ ਦਾ ਵਾਕ ਹੈ, “ਕਿਉਂਕਿ ਮੈਂ ਤੁਹਾਡਾ ਪਤੀ ਹਾਂ। ਮੈਂ ਤੈਨੂੰ ਚੁਣਾਂਗਾ ਹਰ ਸ਼ਹਿਰ ਵਿੱਚੋਂ ਇੱਕ ਅਤੇ ਹਰ ਗੋਤ ਵਿੱਚੋਂ ਇੱਕ ਅਤੇ ਤੁਹਾਨੂੰ ਸੀਯੋਨ ਵਿੱਚ ਲਿਆਵਾਂਗਾ।

15ਤਦ ਮੈਂ ਤੁਹਾਨੂੰ ਆਪਣੇ ਮਨ ਦੇ ਅਨੁਸਾਰ ਚਰਵਾਹੇ ਦਿਆਂਗਾ, ਜੋ ਤੇਰੀ ਗਿਆਨ ਅਤੇ ਸਮਝ ਨਾਲ ਅਗਵਾਈ ਕਰਨਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.