13ਸਿਰਫ ਆਪਣਾ ਗੁਨਾਹ ਕਬੂਲ ਕਰ ਲੈ, ਕਿ ਤੂੰ ਆਪਣੇ ਯਾਹਵੇਹ ਪਰਮੇਸ਼ਵਰ ਦੇ ਵਿਰੁੱਧ ਬਗਾਵਤ ਕੀਤੀ ਹੈ, ਅਤੇ ਤੂੰ ਆਪਣੀਆਂ ਮਿਹਰਬਾਨੀਆਂ ਨੂੰ ਓਪਰਿਆਂ ਲਈ, ਹਰ ਹਰੇ ਰੁੱਖ ਦੇ ਹੇਠ ਖਿਲਾਰਿਆ,’ ” ਅਤੇ ਮੇਰੇ ਹੁਕਮਾਂ ਨੂੰ ਨਹੀਂ ਮੰਨਿਆ ਯਾਹਵੇਹ ਦਾ ਵਾਕ ਹੈ।
14“ਵਾਪਸ ਆਓ, ਬੇਪਰਵਾਹ ਲੋਕੋ,” ਯਾਹਵੇਹ ਦਾ ਵਾਕ ਹੈ, “ਕਿਉਂਕਿ ਮੈਂ ਤੁਹਾਡਾ ਪਤੀ ਹਾਂ। ਮੈਂ ਤੈਨੂੰ ਚੁਣਾਂਗਾ ਹਰ ਸ਼ਹਿਰ ਵਿੱਚੋਂ ਇੱਕ ਅਤੇ ਹਰ ਗੋਤ ਵਿੱਚੋਂ ਇੱਕ ਅਤੇ ਤੁਹਾਨੂੰ ਸੀਯੋਨ ਵਿੱਚ ਲਿਆਵਾਂਗਾ।
15ਤਦ ਮੈਂ ਤੁਹਾਨੂੰ ਆਪਣੇ ਮਨ ਦੇ ਅਨੁਸਾਰ ਚਰਵਾਹੇ ਦਿਆਂਗਾ, ਜੋ ਤੇਰੀ ਗਿਆਨ ਅਤੇ ਸਮਝ ਨਾਲ ਅਗਵਾਈ ਕਰਨਗੇ।
16ਇਸ ਤਰ੍ਹਾਂ ਹੋਵੇਗਾ ਕਿ ਜਦ ਤੁਸੀਂ ਉਸ ਦੇਸ਼ ਵਿੱਚ ਵੱਧ ਜਾਓਗੇ,” ਅਤੇ ਉਹਨਾਂ ਵਿੱਚ ਬਹੁਤ ਹੋ ਜਾਓਗੇ, ਯਾਹਵੇਹ ਦਾ ਵਾਕ ਹੈ, “ਉਹ ਫਿਰ ਨਾ ਆਖਣਗੇ ਯਾਹਵੇਹ ਦੇ ਨੇਮ ਦਾ ਸੰਦੂਕ,” ਨਾ ਇਹ ਵਿਚਾਰ ਉਹਨਾਂ ਦੇ ਮਨ ਵਿੱਚ ਆਵੇਗਾ, ਨਾ ਉਹ ਨੂੰ ਚੇਤੇ ਕਰਨਗੇ, ਨਾ ਉਹ ਦੀ ਦੇਖਭਾਲ ਕਰਨਗੇ, ਨਾ ਉਹ ਫਿਰ ਬਣਾਇਆ ਜਾਵੇਗਾ।
17ਉਸ ਸਮੇਂ ਉਹ ਯੇਰੂਸ਼ਲੇਮ ਨੂੰ ਯਾਹਵੇਹ ਦਾ ਸਿੰਘਾਸਣ ਕਹਿਣਗੇ, ਅਤੇ ਸਾਰੀਆਂ ਕੌਮਾਂ ਯਾਹਵੇਹ ਦੇ ਨਾਮ ਦਾ ਆਦਰ ਕਰਨ ਲਈ ਯੇਰੂਸ਼ਲੇਮ ਵਿੱਚ ਇਕੱਠੀਆਂ ਹੋਣਗੀਆਂ। ਉਹ ਹੁਣ ਆਪਣੇ ਬੁਰੇ ਦਿਲਾਂ ਦੀ ਜ਼ਿੱਦ ਦੀ ਪਾਲਣਾ ਨਹੀਂ ਕਰਨਗੇ।