ਯਿਰਮਿਯਾਹ 3

“ਵਾਪਸ ਆਓ, ਬੇਪਰਵਾਹ ਲੋਕੋ,” ਯਾਹਵੇਹ ਦਾ ਵਾਕ ਹੈ, “ਕਿਉਂਕਿ ਮੈਂ ਤੁਹਾਡਾ ਪਤੀ ਹਾਂ। ਮੈਂ ਤੈਨੂੰ ਚੁਣਾਂਗਾ ਹਰ ਸ਼ਹਿਰ ਵਿੱਚੋਂ ਇੱਕ ਅਤੇ ਹਰ ਗੋਤ ਵਿੱਚੋਂ ਇੱਕ ਅਤੇ ਤੁਹਾਨੂੰ ਸੀਯੋਨ ਵਿੱਚ ਲਿਆਵਾਂਗਾ।

Jeremiah 3:14 (UKJV) Turn, O backsliding children, says the LORD; for I am married unto you: and I will take you one of a city, and two of a family, and I will bring you to Zion:

12ਜਾ, ਉੱਤਰ ਵੱਲ ਇਹਨਾਂ ਗੱਲਾਂ ਦਾ ਸੰਦੇਸ਼ ਸੁਣਾ: “ ‘ਵਾਪਸ ਆ, ਬੇਪਰਤੀਤ ਇਸਰਾਏਲ,’ ਯਾਹਵੇਹ ਦਾ ਵਾਕ ਹੈ, ‘ਮੈਂ ਅੱਗੇ ਤੋਂ ਤੇਰੇ ਵੱਲ ਮੂੰਹ ਨਹੀਂ ਕਰਾਂਗਾ, ਕਿਉਂਕਿ ਮੈਂ ਵਫ਼ਾਦਾਰ ਹਾਂ।’ ਯਾਹਵੇਹ ਦਾ ਵਾਕ ਹੈ, ‘ਮੈਂ ਸਦਾ ਲਈ ਗੁੱਸੇ ਨਹੀਂ ਹੋਵਾਂਗਾ।

13ਸਿਰਫ ਆਪਣਾ ਗੁਨਾਹ ਕਬੂਲ ਕਰ ਲੈ, ਕਿ ਤੂੰ ਆਪਣੇ ਯਾਹਵੇਹ ਪਰਮੇਸ਼ਵਰ ਦੇ ਵਿਰੁੱਧ ਬਗਾਵਤ ਕੀਤੀ ਹੈ, ਅਤੇ ਤੂੰ ਆਪਣੀਆਂ ਮਿਹਰਬਾਨੀਆਂ ਨੂੰ ਓਪਰਿਆਂ ਲਈ, ਹਰ ਹਰੇ ਰੁੱਖ ਦੇ ਹੇਠ ਖਿਲਾਰਿਆ,’ ” ਅਤੇ ਮੇਰੇ ਹੁਕਮਾਂ ਨੂੰ ਨਹੀਂ ਮੰਨਿਆ ਯਾਹਵੇਹ ਦਾ ਵਾਕ ਹੈ।

14“ਵਾਪਸ ਆਓ, ਬੇਪਰਵਾਹ ਲੋਕੋ,” ਯਾਹਵੇਹ ਦਾ ਵਾਕ ਹੈ, “ਕਿਉਂਕਿ ਮੈਂ ਤੁਹਾਡਾ ਪਤੀ ਹਾਂ। ਮੈਂ ਤੈਨੂੰ ਚੁਣਾਂਗਾ ਹਰ ਸ਼ਹਿਰ ਵਿੱਚੋਂ ਇੱਕ ਅਤੇ ਹਰ ਗੋਤ ਵਿੱਚੋਂ ਇੱਕ ਅਤੇ ਤੁਹਾਨੂੰ ਸੀਯੋਨ ਵਿੱਚ ਲਿਆਵਾਂਗਾ।

15ਤਦ ਮੈਂ ਤੁਹਾਨੂੰ ਆਪਣੇ ਮਨ ਦੇ ਅਨੁਸਾਰ ਚਰਵਾਹੇ ਦਿਆਂਗਾ, ਜੋ ਤੇਰੀ ਗਿਆਨ ਅਤੇ ਸਮਝ ਨਾਲ ਅਗਵਾਈ ਕਰਨਗੇ।

16ਇਸ ਤਰ੍ਹਾਂ ਹੋਵੇਗਾ ਕਿ ਜਦ ਤੁਸੀਂ ਉਸ ਦੇਸ਼ ਵਿੱਚ ਵੱਧ ਜਾਓਗੇ,” ਅਤੇ ਉਹਨਾਂ ਵਿੱਚ ਬਹੁਤ ਹੋ ਜਾਓਗੇ, ਯਾਹਵੇਹ ਦਾ ਵਾਕ ਹੈ, “ਉਹ ਫਿਰ ਨਾ ਆਖਣਗੇ ਯਾਹਵੇਹ ਦੇ ਨੇਮ ਦਾ ਸੰਦੂਕ,” ਨਾ ਇਹ ਵਿਚਾਰ ਉਹਨਾਂ ਦੇ ਮਨ ਵਿੱਚ ਆਵੇਗਾ, ਨਾ ਉਹ ਨੂੰ ਚੇਤੇ ਕਰਨਗੇ, ਨਾ ਉਹ ਦੀ ਦੇਖਭਾਲ ਕਰਨਗੇ, ਨਾ ਉਹ ਫਿਰ ਬਣਾਇਆ ਜਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.