ਯਿਰਮਿਯਾਹ 31

ਵੇਖੋ, ਮੈਂ ਉਹਨਾਂ ਨੂੰ ਉੱਤਰ ਦੀ ਧਰਤੀ ਤੋਂ ਲਿਆਵਾਂਗਾ ਅਤੇ ਧਰਤੀ ਦੇ ਸਿਰਿਆਂ ਤੋਂ ਉਹਨਾਂ ਨੂੰ ਇਕੱਠਾ ਕਰਾਂਗਾ। ਉਹਨਾਂ ਵਿੱਚ ਅੰਨ੍ਹੇ ਅਤੇ ਲੰਗੜੇ ਹੋਣਗੇ, ਗਰਭਵਤੀ ਮਾਵਾਂ ਅਤੇ ਬੱਚਾ ਜਣਨ ਵਾਲੀਆਂ ਔਰਤਾਂ; ਅਤੇ ਇੱਕ ਵੱਡੀ ਭੀੜ ਵਾਪਸ ਆਵੇਗੀ।

Jeremiah 31:8 (UKJV) Behold, I will bring them from the north country, and gather them from the coasts of the earth, and with them the blind and the lame, the woman with child and her that labors with child together: a great company shall return thither.

6ਇੱਕ ਦਿਨ ਅਜਿਹਾ ਹੋਵੇਗਾ ਜਦੋਂ ਪਹਿਰੇਦਾਰ ਇਫ਼ਰਾਈਮ ਦੀਆਂ ਪਹਾੜੀਆਂ ਉੱਤੇ ਪੁਕਾਰਨਗੇ, ‘ਆਓ, ਅਸੀਂ ਸੀਯੋਨ ਵੱਲ ਚੱਲੀਏ, ਸਾਡੇ ਯਾਹਵੇਹ ਪਰਮੇਸ਼ਵਰ ਵੱਲ ਚੱਲੀਏ।’ ”

7ਇਹ ਉਹ ਹੈ ਜੋ ਯਾਹਵੇਹ ਆਖਦਾ ਹੈ: “ਯਾਕੋਬ ਦੇ ਲਈ ਖੁਸ਼ੀ ਨਾਲ ਗਾਓ; ਕੌਮਾਂ ਦੇ ਮੁਖੀਆਂ ਲੋਕਾਂ ਲਈ ਰੌਲਾ ਪਾਓ। ਆਪਣੀ ਉਸਤਤ ਸੁਣਾਓ, ਅਤੇ ਆਖੋ, ‘ਯਾਹਵੇਹ, ਆਪਣੀ ਪਰਜਾ ਨੂੰ, ਅਤੇ ਇਸਰਾਏਲ ਦੇ ਬਚੇ ਹੋਇਆਂ ਨੂੰ ਬਚਾ ਲੈ।’

8ਵੇਖੋ, ਮੈਂ ਉਹਨਾਂ ਨੂੰ ਉੱਤਰ ਦੀ ਧਰਤੀ ਤੋਂ ਲਿਆਵਾਂਗਾ ਅਤੇ ਧਰਤੀ ਦੇ ਸਿਰਿਆਂ ਤੋਂ ਉਹਨਾਂ ਨੂੰ ਇਕੱਠਾ ਕਰਾਂਗਾ। ਉਹਨਾਂ ਵਿੱਚ ਅੰਨ੍ਹੇ ਅਤੇ ਲੰਗੜੇ ਹੋਣਗੇ, ਗਰਭਵਤੀ ਮਾਵਾਂ ਅਤੇ ਬੱਚਾ ਜਣਨ ਵਾਲੀਆਂ ਔਰਤਾਂ; ਅਤੇ ਇੱਕ ਵੱਡੀ ਭੀੜ ਵਾਪਸ ਆਵੇਗੀ।

9ਉਹ ਰੋਂਦੇ ਹੋਵੇ ਆਉਣਗੇ; ਜਦੋਂ ਮੈਂ ਉਹਨਾਂ ਨੂੰ ਵਾਪਸ ਲਿਆਵਾਂਗਾ ਤਾਂ ਉਹ ਪ੍ਰਾਰਥਨਾ ਕਰਨਗੇ। ਮੈਂ ਉਹਨਾਂ ਨੂੰ ਪਾਣੀ ਦੀਆਂ ਨਦੀਆਂ ਦੇ ਕੰਢੇ ਇੱਕ ਪੱਧਰੇ ਮਾਰਗ ਉੱਤੇ ਲੈ ਜਾਵਾਂਗਾ ਜਿੱਥੇ ਉਹ ਠੋਕਰ ਨਾ ਖਾਣਗੇ, ਕਿਉਂਕਿ ਮੈਂ ਇਸਰਾਏਲ ਦਾ ਪਿਤਾ ਹਾਂ, ਅਤੇ ਇਫ਼ਰਾਈਮ ਮੇਰਾ ਜੇਠਾ ਪੁੱਤਰ ਹੈ।

10“ਹੇ ਕੌਮੋ, ਯਾਹਵੇਹ ਦਾ ਬਚਨ ਸੁਣੋ; ਅਤੇ ਦੂਰ ਦੇ ਟਾਪੂਆਂ ਵਿੱਚ ਇਹ ਦੱਸੋ, ‘ਉਹ ਜਿਸ ਨੇ ਇਸਰਾਏਲ ਨੂੰ ਖਿੰਡਾ ਦਿੱਤਾ ਹੈ ਉਹ ਉਹਨਾਂ ਨੂੰ ਇਕੱਠਾ ਕਰੇਗਾ ਅਤੇ ਇੱਕ ਆਜੜੀ ਵਾਂਗ ਆਪਣੇ ਇੱਜੜ ਦੀ ਨਿਗਰਾਨੀ ਕਰੇਗਾ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.