ਯਿਰਮਿਯਾਹ 31

ਇੱਕ ਦਿਨ ਅਜਿਹਾ ਹੋਵੇਗਾ ਜਦੋਂ ਪਹਿਰੇਦਾਰ ਇਫ਼ਰਾਈਮ ਦੀਆਂ ਪਹਾੜੀਆਂ ਉੱਤੇ ਪੁਕਾਰਨਗੇ, ‘ਆਓ, ਅਸੀਂ ਸੀਯੋਨ ਵੱਲ ਚੱਲੀਏ, ਸਾਡੇ ਯਾਹਵੇਹ ਪਰਮੇਸ਼ਵਰ ਵੱਲ ਚੱਲੀਏ।’ ”

Jeremiah 31:6 (UKJV) For there shall be a day, that the watchmen upon the mount Ephraim shall cry, Arise all of you, and let us go up to Zion unto the LORD our God.

4ਮੈਂ ਤੈਨੂੰ ਦੁਬਾਰਾ ਬਣਾਵਾਂਗਾ, ਅਤੇ ਤੂੰ, ਕੁਆਰੀ ਇਸਰਾਏਲ, ਮੁੜ ਬਣਾਈ ਜਾਵੇਗੀ। ਤੂੰ ਆਪਣੀਆਂ ਖੰਜ਼ਰੀਆਂ ਨਾਲ ਫਿਰ ਬਾਹਰ ਜਾਵੇਂਗੀ, ਅਤੇ ਹੱਸਣ ਵਾਲੀਆਂ ਦੇ ਨੱਚਣ ਲਈ ਬਾਹਰ ਨਿੱਕਲੇਂਗੀ।

5ਫਿਰ ਤੁਸੀਂ ਸਾਮਰਿਯਾ ਦੀਆਂ ਪਹਾੜੀਆਂ ਉੱਤੇ ਅੰਗੂਰੀ ਬਾਗ ਲਗਾਓਗੇ। ਕਿਸਾਨ ਉਹਨਾਂ ਨੂੰ ਲਾਉਣਗੇ ਅਤੇ ਉਹਨਾਂ ਦੇ ਫਲ ਦਾ ਆਨੰਦ ਲੈਣਗੇ।

6ਇੱਕ ਦਿਨ ਅਜਿਹਾ ਹੋਵੇਗਾ ਜਦੋਂ ਪਹਿਰੇਦਾਰ ਇਫ਼ਰਾਈਮ ਦੀਆਂ ਪਹਾੜੀਆਂ ਉੱਤੇ ਪੁਕਾਰਨਗੇ, ‘ਆਓ, ਅਸੀਂ ਸੀਯੋਨ ਵੱਲ ਚੱਲੀਏ, ਸਾਡੇ ਯਾਹਵੇਹ ਪਰਮੇਸ਼ਵਰ ਵੱਲ ਚੱਲੀਏ।’ ”

7ਇਹ ਉਹ ਹੈ ਜੋ ਯਾਹਵੇਹ ਆਖਦਾ ਹੈ: “ਯਾਕੋਬ ਦੇ ਲਈ ਖੁਸ਼ੀ ਨਾਲ ਗਾਓ; ਕੌਮਾਂ ਦੇ ਮੁਖੀਆਂ ਲੋਕਾਂ ਲਈ ਰੌਲਾ ਪਾਓ। ਆਪਣੀ ਉਸਤਤ ਸੁਣਾਓ, ਅਤੇ ਆਖੋ, ‘ਯਾਹਵੇਹ, ਆਪਣੀ ਪਰਜਾ ਨੂੰ, ਅਤੇ ਇਸਰਾਏਲ ਦੇ ਬਚੇ ਹੋਇਆਂ ਨੂੰ ਬਚਾ ਲੈ।’

8ਵੇਖੋ, ਮੈਂ ਉਹਨਾਂ ਨੂੰ ਉੱਤਰ ਦੀ ਧਰਤੀ ਤੋਂ ਲਿਆਵਾਂਗਾ ਅਤੇ ਧਰਤੀ ਦੇ ਸਿਰਿਆਂ ਤੋਂ ਉਹਨਾਂ ਨੂੰ ਇਕੱਠਾ ਕਰਾਂਗਾ। ਉਹਨਾਂ ਵਿੱਚ ਅੰਨ੍ਹੇ ਅਤੇ ਲੰਗੜੇ ਹੋਣਗੇ, ਗਰਭਵਤੀ ਮਾਵਾਂ ਅਤੇ ਬੱਚਾ ਜਣਨ ਵਾਲੀਆਂ ਔਰਤਾਂ; ਅਤੇ ਇੱਕ ਵੱਡੀ ਭੀੜ ਵਾਪਸ ਆਵੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.