ਯਿਰਮਿਯਾਹ 31

ਇਹ ਉਹ ਹੈ ਜੋ ਯਾਹਵੇਹ ਆਖਦਾ ਹੈ: “ਯਾਕੋਬ ਦੇ ਲਈ ਖੁਸ਼ੀ ਨਾਲ ਗਾਓ; ਕੌਮਾਂ ਦੇ ਮੁਖੀਆਂ ਲੋਕਾਂ ਲਈ ਰੌਲਾ ਪਾਓ। ਆਪਣੀ ਉਸਤਤ ਸੁਣਾਓ, ਅਤੇ ਆਖੋ, ‘ਯਾਹਵੇਹ, ਆਪਣੀ ਪਰਜਾ ਨੂੰ, ਅਤੇ ਇਸਰਾਏਲ ਦੇ ਬਚੇ ਹੋਇਆਂ ਨੂੰ ਬਚਾ ਲੈ।’

Jeremiah 31:7 (UKJV) For thus says the LORD; Sing with gladness for Jacob, and shout among the chief of the nations: publish all of you, praise all of you, and say, O LORD, save your people, the remnant of Israel.

5ਫਿਰ ਤੁਸੀਂ ਸਾਮਰਿਯਾ ਦੀਆਂ ਪਹਾੜੀਆਂ ਉੱਤੇ ਅੰਗੂਰੀ ਬਾਗ ਲਗਾਓਗੇ। ਕਿਸਾਨ ਉਹਨਾਂ ਨੂੰ ਲਾਉਣਗੇ ਅਤੇ ਉਹਨਾਂ ਦੇ ਫਲ ਦਾ ਆਨੰਦ ਲੈਣਗੇ।

6ਇੱਕ ਦਿਨ ਅਜਿਹਾ ਹੋਵੇਗਾ ਜਦੋਂ ਪਹਿਰੇਦਾਰ ਇਫ਼ਰਾਈਮ ਦੀਆਂ ਪਹਾੜੀਆਂ ਉੱਤੇ ਪੁਕਾਰਨਗੇ, ‘ਆਓ, ਅਸੀਂ ਸੀਯੋਨ ਵੱਲ ਚੱਲੀਏ, ਸਾਡੇ ਯਾਹਵੇਹ ਪਰਮੇਸ਼ਵਰ ਵੱਲ ਚੱਲੀਏ।’ ”

7ਇਹ ਉਹ ਹੈ ਜੋ ਯਾਹਵੇਹ ਆਖਦਾ ਹੈ: “ਯਾਕੋਬ ਦੇ ਲਈ ਖੁਸ਼ੀ ਨਾਲ ਗਾਓ; ਕੌਮਾਂ ਦੇ ਮੁਖੀਆਂ ਲੋਕਾਂ ਲਈ ਰੌਲਾ ਪਾਓ। ਆਪਣੀ ਉਸਤਤ ਸੁਣਾਓ, ਅਤੇ ਆਖੋ, ‘ਯਾਹਵੇਹ, ਆਪਣੀ ਪਰਜਾ ਨੂੰ, ਅਤੇ ਇਸਰਾਏਲ ਦੇ ਬਚੇ ਹੋਇਆਂ ਨੂੰ ਬਚਾ ਲੈ।’

8ਵੇਖੋ, ਮੈਂ ਉਹਨਾਂ ਨੂੰ ਉੱਤਰ ਦੀ ਧਰਤੀ ਤੋਂ ਲਿਆਵਾਂਗਾ ਅਤੇ ਧਰਤੀ ਦੇ ਸਿਰਿਆਂ ਤੋਂ ਉਹਨਾਂ ਨੂੰ ਇਕੱਠਾ ਕਰਾਂਗਾ। ਉਹਨਾਂ ਵਿੱਚ ਅੰਨ੍ਹੇ ਅਤੇ ਲੰਗੜੇ ਹੋਣਗੇ, ਗਰਭਵਤੀ ਮਾਵਾਂ ਅਤੇ ਬੱਚਾ ਜਣਨ ਵਾਲੀਆਂ ਔਰਤਾਂ; ਅਤੇ ਇੱਕ ਵੱਡੀ ਭੀੜ ਵਾਪਸ ਆਵੇਗੀ।

9ਉਹ ਰੋਂਦੇ ਹੋਵੇ ਆਉਣਗੇ; ਜਦੋਂ ਮੈਂ ਉਹਨਾਂ ਨੂੰ ਵਾਪਸ ਲਿਆਵਾਂਗਾ ਤਾਂ ਉਹ ਪ੍ਰਾਰਥਨਾ ਕਰਨਗੇ। ਮੈਂ ਉਹਨਾਂ ਨੂੰ ਪਾਣੀ ਦੀਆਂ ਨਦੀਆਂ ਦੇ ਕੰਢੇ ਇੱਕ ਪੱਧਰੇ ਮਾਰਗ ਉੱਤੇ ਲੈ ਜਾਵਾਂਗਾ ਜਿੱਥੇ ਉਹ ਠੋਕਰ ਨਾ ਖਾਣਗੇ, ਕਿਉਂਕਿ ਮੈਂ ਇਸਰਾਏਲ ਦਾ ਪਿਤਾ ਹਾਂ, ਅਤੇ ਇਫ਼ਰਾਈਮ ਮੇਰਾ ਜੇਠਾ ਪੁੱਤਰ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.