ਯਿਰਮਿਯਾਹ 6

ਚਰਵਾਹੇ ਆਪਣੇ ਇੱਜੜਾਂ ਨਾਲ ਉਸ ਦੇ ਵਿਰੁੱਧ ਆਉਣਗੇ; ਉਹ ਉਸ ਦੇ ਆਲੇ-ਦੁਆਲੇ ਆਪਣੇ ਤੰਬੂ ਲਾਉਣਗੇ, ਹਰੇਕ ਆਪੋ-ਆਪਣੇ ਥਾਂ ਵਿੱਚ ਚਰਾਵੇਗਾ।

Jeremiah 6:3 (UKJV) The shepherds with their flocks shall come unto her; they shall pitch their tents against her round about; they shall feed every one in his place.

1“ਹੇ ਬਿਨਯਾਮੀਨ ਦੇ ਲੋਕੋ, ਸੁਰੱਖਿਆ ਲਈ ਭੱਜੋ! ਬਚਾਓ ਲਈ ਯੇਰੂਸ਼ਲੇਮ ਵਿੱਚੋਂ ਭੱਜੋ! ਤਕੋਆ ਵਿੱਚ ਤੁਰ੍ਹੀ ਵਜਾਓ! ਬੈਥ-ਹੱਕਾਰਮ ਵਿੱਚ ਨਿਸ਼ਾਨ ਖੜਾ ਕਰੋ! ਕਿਉਂ ਜੋ ਉੱਤਰ ਵੱਲੋਂ ਇੱਕ ਬੁਰਿਆਈ ਅਤੇ ਵੱਡੀ ਤਬਾਹੀ ਝਾਕਦੀ ਹੈ।

2ਮੈਂ ਸੀਯੋਨ ਦੀ ਧੀ ਨੂੰ, ਜੋ ਕਿੰਨੀ ਸੁੰਦਰ ਅਤੇ ਨਾਜ਼ੁਕ ਹੈ ਤਬਾਹ ਕਰ ਦਿਆਂਗਾ।

3ਚਰਵਾਹੇ ਆਪਣੇ ਇੱਜੜਾਂ ਨਾਲ ਉਸ ਦੇ ਵਿਰੁੱਧ ਆਉਣਗੇ; ਉਹ ਉਸ ਦੇ ਆਲੇ-ਦੁਆਲੇ ਆਪਣੇ ਤੰਬੂ ਲਾਉਣਗੇ, ਹਰੇਕ ਆਪੋ-ਆਪਣੇ ਥਾਂ ਵਿੱਚ ਚਰਾਵੇਗਾ।

4“ਉਸ ਦੇ ਵਿਰੁੱਧ ਲੜਾਈ ਲਈ ਤਿਆਰ ਰਹੋ! ਉੱਠੋ, ਅਸੀਂ ਦੁਪਹਿਰ ਨੂੰ ਹਮਲਾ ਕਰੀਏ! ਪਰ ਹਾਏ! ਦਿਨ ਦਾ ਚਾਨਣ ਮਿਟਦਾ ਜਾ ਰਿਹਾ ਹੈ, ਅਤੇ ਸ਼ਾਮ ਦੇ ਪਰਛਾਵੇਂ ਵਧਦੇ ਜਾਂਦੇ ਹਨ।

5ਇਸ ਲਈ ਉੱਠੋ, ਅਸੀਂ ਰਾਤ ਨੂੰ ਹਮਲਾ ਕਰੀਏ ਅਤੇ ਉਸ ਦੇ ਕਿਲ੍ਹੇ ਨੂੰ ਢਾਹ ਦੇਈਏ!”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.