ਯਿਰਮਿਯਾਹ 6

“ਉਸ ਦੇ ਵਿਰੁੱਧ ਲੜਾਈ ਲਈ ਤਿਆਰ ਰਹੋ! ਉੱਠੋ, ਅਸੀਂ ਦੁਪਹਿਰ ਨੂੰ ਹਮਲਾ ਕਰੀਏ! ਪਰ ਹਾਏ! ਦਿਨ ਦਾ ਚਾਨਣ ਮਿਟਦਾ ਜਾ ਰਿਹਾ ਹੈ, ਅਤੇ ਸ਼ਾਮ ਦੇ ਪਰਛਾਵੇਂ ਵਧਦੇ ਜਾਂਦੇ ਹਨ।

Jeremiah 6:4 (UKJV) Prepare all of you war against her; arise, and let us go up at noon. Woe unto us! for the day goes away, for the shadows of the evening are stretched out.

2ਮੈਂ ਸੀਯੋਨ ਦੀ ਧੀ ਨੂੰ, ਜੋ ਕਿੰਨੀ ਸੁੰਦਰ ਅਤੇ ਨਾਜ਼ੁਕ ਹੈ ਤਬਾਹ ਕਰ ਦਿਆਂਗਾ।

3ਚਰਵਾਹੇ ਆਪਣੇ ਇੱਜੜਾਂ ਨਾਲ ਉਸ ਦੇ ਵਿਰੁੱਧ ਆਉਣਗੇ; ਉਹ ਉਸ ਦੇ ਆਲੇ-ਦੁਆਲੇ ਆਪਣੇ ਤੰਬੂ ਲਾਉਣਗੇ, ਹਰੇਕ ਆਪੋ-ਆਪਣੇ ਥਾਂ ਵਿੱਚ ਚਰਾਵੇਗਾ।

4“ਉਸ ਦੇ ਵਿਰੁੱਧ ਲੜਾਈ ਲਈ ਤਿਆਰ ਰਹੋ! ਉੱਠੋ, ਅਸੀਂ ਦੁਪਹਿਰ ਨੂੰ ਹਮਲਾ ਕਰੀਏ! ਪਰ ਹਾਏ! ਦਿਨ ਦਾ ਚਾਨਣ ਮਿਟਦਾ ਜਾ ਰਿਹਾ ਹੈ, ਅਤੇ ਸ਼ਾਮ ਦੇ ਪਰਛਾਵੇਂ ਵਧਦੇ ਜਾਂਦੇ ਹਨ।

5ਇਸ ਲਈ ਉੱਠੋ, ਅਸੀਂ ਰਾਤ ਨੂੰ ਹਮਲਾ ਕਰੀਏ ਅਤੇ ਉਸ ਦੇ ਕਿਲ੍ਹੇ ਨੂੰ ਢਾਹ ਦੇਈਏ!”

6ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: “ਰੁੱਖਾਂ ਨੂੰ ਵੱਢੋ ਅਤੇ ਯੇਰੂਸ਼ਲੇਮ ਦੇ ਵਿਰੁੱਧ ਘੇਰਾਬੰਦੀ ਕਰੋ। ਇਸ ਸ਼ਹਿਰ ਨੂੰ ਸਜ਼ਾ ਮਿਲਣੀ ਚਾਹੀਦੀ ਹੈ; ਇਹ ਜ਼ੁਲਮ ਨਾਲ ਭਰਿਆ ਹੋਇਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.