1“ਹੇ ਬਿਨਯਾਮੀਨ ਦੇ ਲੋਕੋ, ਸੁਰੱਖਿਆ ਲਈ ਭੱਜੋ! ਬਚਾਓ ਲਈ ਯੇਰੂਸ਼ਲੇਮ ਵਿੱਚੋਂ ਭੱਜੋ! ਤਕੋਆ ਵਿੱਚ ਤੁਰ੍ਹੀ ਵਜਾਓ! ਬੈਥ-ਹੱਕਾਰਮ ਵਿੱਚ ਨਿਸ਼ਾਨ ਖੜਾ ਕਰੋ! ਕਿਉਂ ਜੋ ਉੱਤਰ ਵੱਲੋਂ ਇੱਕ ਬੁਰਿਆਈ ਅਤੇ ਵੱਡੀ ਤਬਾਹੀ ਝਾਕਦੀ ਹੈ।
2ਮੈਂ ਸੀਯੋਨ ਦੀ ਧੀ ਨੂੰ, ਜੋ ਕਿੰਨੀ ਸੁੰਦਰ ਅਤੇ ਨਾਜ਼ੁਕ ਹੈ ਤਬਾਹ ਕਰ ਦਿਆਂਗਾ।
3ਚਰਵਾਹੇ ਆਪਣੇ ਇੱਜੜਾਂ ਨਾਲ ਉਸ ਦੇ ਵਿਰੁੱਧ ਆਉਣਗੇ; ਉਹ ਉਸ ਦੇ ਆਲੇ-ਦੁਆਲੇ ਆਪਣੇ ਤੰਬੂ ਲਾਉਣਗੇ, ਹਰੇਕ ਆਪੋ-ਆਪਣੇ ਥਾਂ ਵਿੱਚ ਚਰਾਵੇਗਾ।
4“ਉਸ ਦੇ ਵਿਰੁੱਧ ਲੜਾਈ ਲਈ ਤਿਆਰ ਰਹੋ! ਉੱਠੋ, ਅਸੀਂ ਦੁਪਹਿਰ ਨੂੰ ਹਮਲਾ ਕਰੀਏ! ਪਰ ਹਾਏ! ਦਿਨ ਦਾ ਚਾਨਣ ਮਿਟਦਾ ਜਾ ਰਿਹਾ ਹੈ, ਅਤੇ ਸ਼ਾਮ ਦੇ ਪਰਛਾਵੇਂ ਵਧਦੇ ਜਾਂਦੇ ਹਨ।